The Summer News
×
Friday, 17 May 2024

BJP ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

BJP ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ ।ਚੰਡੀਗੜ੍ਹ ਤੋਂ ਸੰਜੇ ਟੰਡਨ ਹੋਣਗੇ BJP ਦੇ ਉਮੀਦਵਾਰ। ਕਿਰਨ ਖੇਰ ਦੀ ਚੰਡੀਗੜ੍ਹ ਤੋਂ ਟਿਕਟ ਕਟੀ ਦਿੱਤੀ ਗਈ ਹੈ । ਚੰਡੀਗੜ੍ਹ ਦੇ ਮੌਜੂਦਾ ਸਾਂਸਦ ਨੇ ਕਿਰਨ ਖੇਰ ।


ਸੰਜੇ ਟੰਡਨ ਨੂੰ ਚੰਡੀਗੜ੍ਹ ਸੀਟ ਤੋਂ ਟਿਕਟ ਮਿਲੀ ਹੈ। ਸੂਚੀ ਵਿੱਚ ਯੂਪੀ ਅਤੇ ਪੱਛਮੀ ਬੰਗਾਲ ਦੀਆਂ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਸੰਜੇ ਟੰਡਨ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ। ਫਿਲਹਾਲ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦਾ ਸਹਿ-ਚਾਰਜ ਦਿੱਤਾ ਗਿਆ ਹੈ।


ਟਿਕਟ ਮਿਲਣ ਤੋਂ ਬਾਅਦ ਸੰਜੇ ਟੰਡਨ ਨੇ ਕਿਹਾ ਕਿ ਰਾਜਨੀਤੀ ਵਿੱਚ ਧੀਰਜ ਰੱਖਣਾ ਚਾਹੀਦਾ ਹੈ। ਪਾਰਟੀ ਦੇ ਹਰ ਫੈਸਲੇ ਦਾ ਸਨਮਾਨ ਕੀਤਾ ਗਿਆ ਹੈ। ਚੰਡੀਗੜ੍ਹ ਭਾਜਪਾ ਵਿੱਚ ਕੋਈ ਧੜੇਬੰਦੀ ਨਹੀਂ ਹੈ। ਅਸੀਂ ਸਾਰੇ ਇਕੱਠੇ ਹਾਂ ਅਤੇ ਮਿਲ ਕੇ ਮੋਦੀ ਜੀ ਨੂੰ ਸੀਟ ਦੇਵਾਂਗੇ। ਕਿਰਨ ਖੇਰ ਨੇ ਵੀ ਚੰਗਾ ਕੰਮ ਕੀਤਾ ਹੈ ਅਤੇ ਹੁਣ ਬਾਹਰੀ ਅਤੇ ਸਥਾਨਕ ਦਾ ਮਸਲਾ ਖਤਮ ਹੋ ਗਿਆ ਹੈ।

Story You May Like